ਦਿਨ ਦਿਹਾੜੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ

0
27

ਨਗਦੀ ਤੇ ਸੋਨੇ ‘ਤੇ ਕੀਤਾ ਹੱਥ ਸਾਫ਼

ਸੰਗਤ ਮੰਡੀ, (ਮਨਜੀਤ ਨਰੂਆਣਾ) ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਤਾ ਵਿਖੇ ਦਿਨ-ਦਿਹਾੜੇ ਚੋਰ ਇੱਕ ਘਰ ‘ਚ ਦਾਖਲ ਹੋ ਕੇ ਸੋਨਾ ਤੇ ਨਗਦੀ ਚੋਰੀ ਕਰਕੇ ਲੈ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਮਿਸਤਰੀ ਪੁੱਤਰ ਗੁਰਮੇਲ ਸਿੰਘ ਅਤੇ ਉਸ ਦਾ ਪਰਿਵਾਰ ਕਰੀਬ ਸਵੇਰੇ ਸਾਢੇ ਦਸ ਵਜੇ ਪਿੰਡ ਵਿੱਚ ਹੀ ਗੁਆਂਢ ‘ਚ ਸੋਗ ਸਮਾਗਮ ਵਿੱਚ ਗਏ ਹੋਏ ਸਨ ਅਤੇ ਘਰ ਨੂੰ ਜਿੰਦਰਾ ਲੱਗਿਆ ਹੋਇਆ ਸੀ ਇਸ ਦੌਰਾਨ ਜਦੋਂ 12 ਵਜੇ ਦੇ ਲਗਭਗ ਪ੍ਰਕਾਸ਼ ਸਿੰਘ ਅਚਾਨਕ ਘਰੇ ਕੋਈ ਕੰਮ ਆਇਆ ਤਾਂ ਕਮਰਿਆਂ ਦੇ ਜ਼ਿੰਦਰੇ ਟੁੱਟੇ ਹੋਏ ਸਨ ਅਤੇ ਟਰੰਕ, ਪੇਟੀਆਂ ਤੇ ਅਲਮਾਰੀ ਦਾ ਸਮਾਨ ਖਿੱਲਰਿਆ ਪਿਆ ਸੀ ਜਦੋਂ ਪਰਿਵਾਰ ਨੇ ਸਮਾਨ ਦੀ ਪੜਤਾਲ ਕੀਤੀ ਤਾਂ ਅਲਮਾਰੀ ਤੇ ਪੇਟੀ ਵਿੱਚ ਰੱਖਿਆ ਸੋਨਾ ਤੇ ਨਗਦੀ ਗਾਇਬ ਸੀ ਜਿਸ ਨੂੰ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ

ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਚੋਰ ਅੱਠ ਹਜ਼ਾਰ ਰੁਪਏ ਦੀ ਨਗਦੀ, ਸੋਨੇ ਦਾ ਕੜਾ ਤੇ ਚੈਨੀ ਜੋ ਕਿ ਲਗਭਗ ਦੋ ਤੋਲੇ ਸੋਨਾ ਸੀ, ਚੋਰੀ ਕਰਕੇ ਲੈ ਗਏ ਥਾਣਾ ਸੰਗਤ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਲੋਕਾਂ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਪੜਤਾਲ ਕਰਕੇ ਉਨ੍ਹਾਂ ‘ਤੇ ਨੱਥ ਪਾਈ ਜਾਵੇ ਤਾਂ ਜੋ ਲੋਕ ਚੈਨ ਨਾਲ ਰਹਿ ਸਕਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.