ਤਿੰਨ ਉੱਤਰ

0
288

ਤਿੰਨ ਉੱਤਰ

ਚੇਨ ਜਿਕਿਨ ਨੇ ਕਨਫਿਊਸ਼ੀਅਸ ਦੇ ਪੁੱਤਰ ਨੂੰ ਪੁੱਛਿਆ, ‘‘ਕੀ ਤੇਰੇ ਪਿਤਾ ਨੇ ਤੈਨੂੰ ਅਜਿਹਾ ਕੁਝ ਸਿਖਾਇਆ ਹੈ ਜੋ ਅਸੀਂ ਨਹੀਂ ਜਾਣਦੇ?’’
‘‘ਨਹੀਂ’’, ਕਨਫਿਊਸ਼ੀਅਸ ਦੇ ਪੁੱਤਰ ਨੇ ਕਿਹਾ, ‘‘ਪਰੰਤੂ ਇੱਕ ਵਾਰ ਜਦੋਂ ਮੈਂ ਇਕੱਲਾ ਸੀ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਵਿਤਾ ਪੜ੍ਹਦਾ ਹਾਂ ਜਾਂ ਨਹੀਂ ਮੇਰੇ ‘ਨਾ’ ਕਹਿਣ ’ਤੇ ਉਨ੍ਹਾਂ ਕਿਹਾ ਕਿ ਮੈਨੂੰ ਕਵਿਤਾ ਬੋਲ ਕੇ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਹ ਵਿਅਕਤੀ ਨੂੰ ਚੰਗੇ ਰਾਹ ’ਤੇ ਤੋਰਦੀ ਹੈ ਇੱਕ ਵਾਰ ਉਹਨਾਂ ਨੇ ਮੈਨੂੰ ਦੇਵਤਿਆਂ ਬਾਰੇ ਪੁੱਛਿਆ

ਮੈਂ ਇਹ ਨਹੀਂ ਜਾਣਦਾ ਸੀ ਇਸ ਲਈ ਉਨ੍ਹਾਂ ਨੇ ਮੈਨੂੰ ਇਸ ਦਾ ਅਭਿਆਸ ਕਰਨ ਲਈ ਕਿਹਾ, ਤਾਂ ਕਿ ਦੇਵਤਿਆਂ ਦਾ ਵਿਖਿਆਨ ਕਰਨ ਨਾਲ ਮੈਂ ਖੁਦ ਦਾ ਵੀ ਬੋਧ ਕਰ ਸਕਾ ਪਰੰਤੂ ਉਨ੍ਹਾਂ ਨੇ ਇਹ ਦੇਖਣ ਲਈ ਮੇਰੇ ’ਤੇ ਨਜ਼ਰ ਨਹੀਂ ਰੱਖੀ ਕਿ ਮੈਂ ਉਨ੍ਹਾਂ ਦੀ ਆਗਿਆ ਦਾ ਪਾਲਣ ਕਰ ਰਿਹਾਂ ਜਾਂ ਨਹੀਂ ਉੱਥੋਂ ਤੁਰਦੇ ਸਮੇਂ ਚੇਨ ਜਿਕਿਨ ਨੇ ਮਨ ਹੀ ਮਨ ’ਚ ਕਿਹਾ, ‘‘ਮੈਂ ਉਸ ਨੂੰ ਇੱਕ ਪ੍ਰਸ਼ਨ ਪੁੱਛਿਆ ਤੇ ਮੈਨੂੰ ਤਿੰਨ ਉੱਤਰ ਮਿਲੇ ਮੈਂ ਕਾਵਿ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰਾਂ ਮੈਨੂੰ ਦੇਵਤਿਆਂ ਨੂੰ ਅਲੰਕ੍ਰਿਤ ਕਰਨ ਦੇ ਵਿਸ਼ੇ ’ਚ ਵੀ ਗਿਆਨ ਮਿਲਿਆ ਤੇ ਮੈਂ ਇਹ ਵੀ ਸਿੱਖਿਆ ਕਿ ਇਮਾਨਦਾਰ ਵਿਅਕਤੀ ਦੂਜਿਆਂ ਦੀ ਇਮਾਨਦਾਰੀ ਦੀ ਜਾਂਚ-ਪੜਤਾਲ ਨਹੀਂ ਕਰਦੇ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.