ਪ੍ਰਤਾਪਗੜ੍ਹ ‘ਚ ਦਰਦਨਾਕ ਹਾਦਸਾ, 14 ਬਰਾਤੀਆਂ ਦੀ ਮੌਤਾਂ

0
15

ਬਰਾਤੀਆਂ ਨਾਲ ਭਰੀ ਗੱਡੀ ਟਰੱਕ ਨਾਲ ਜਾ ਟਕਰਾਈ

ਪ੍ਰਤਾਪਗੜ੍ਹ। ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ਰਾਜ ਇਨਾਰਾ ਪਿੰਡ ਕੋਲ ਬੀਤੀ ਰਾਤ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਬੈਲੇਰੋ ਸੜਕ ਕਿਨਾਰੇ ਖੜੇ ਇੱਕ ਟਰੱਕ ਨਾਲ ਜਾ ਟਕਰਾਈ।  ਇਸ ਹਾਦਸੇ ‘ਚ 14 ਵਿਅਕਤੀਆਂ ਦੀ ਮੌਤ ਹੋ ਗਈ।

Accident Partapgarh

ਹਾਦਸੇ ‘ਚ ਸਾਰੇ ਬਰਾਤੀ  ਸਨ ਜੋ ਨਵਾਬਗੰਜ ਇਲਾਕੇ ਦੇ ਸ਼ੇਖਪੁਰ ਪਿੰਡ ‘ਚ ਵਿਆਹ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਟੱਕਰ ਐਨੀ ਭਿਆਨਕ ਸੀ ਕਿ ਬੈਲੇਰੋ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸਾਰੇ ਮ੍ਰਿਤਕ ਉਸ ‘ਚ ਫਸੇ ਹੋਏ ਸਨ। ਲਾਸ਼ਾਂ ਨੂੰ ਗੈਸ ਕਟਰ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ। ਸੂਤਰਾਂ ਨੇ ਦੱਸਿਆ ਕਿ ਮਰਨ ਵਾਲਿਆਂ ‘ਚ 12 ਕੁੰਡਾ ਕੋਤਵਾਲੀ ਦੇ ਜਿਗਰਾਪੁਰ ਪਿੰਡ ਦੇ ਰਹਿਣ ਵਾਲੇ ਹਨ ਜਦੋਂਕਿ ਇੱਕ ਮਾਨੀਕਪੁਰ ਤੇ ਇੱਕ ਹਥਿਗੰਵਾ ਇਲਾਕੇ ਦਾ ਨਿਵਾਸੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਮ੍ਰਿਤਕਾਂ ‘ਚ ਬਬਲੂ (22), ਦਿਨਸ਼ ਕੁਮਾਰ (49), ਪਵਨ ਕੁਮਾਰ (10), ਦਇਆ ਰਾਮ (40), ਅਮਨ ਕੁਮਾਰ (7) ਰਾਮਸੁਮਨ (40), ਅੰਸ਼ (9), ਗੌਰਵ ਕੁਮਾਰ (10), ਨਾਨ ਗੌਡ (55), ਸਚਿਨ (12), ਹਿਮਾਂਸ਼ੁ (12), ਮਿਥੀਲੇਸ਼ ਕੁਮਾਰ (17)।, ਅਭਿਮਨੂੰ (28) ਤੇ ਮਾਨੀਕਪੁਰ ਖੇਤਰ ਨਿਵਾਸੀ ਡਰਾਈਵਰ ਪਾਰਸ ਨਾਥ (40) ਸ਼ਾਮਲ ਹਨ।

 

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.