ਦਿੱਲੀ ਕਿਸਾਨ ਮੋਰਚੇ ‘ਚੋ ਵਾਪਸ ਪਰਤ ਰਹੇ ਟ੍ਰੈਕਟਰ ਟਰਾਲੀ ਨਾਲ ਵਾਪਰਿਆ ਦਰਦਨਾਕ ਹਾਦਸਾ

0
1

ਪਿੰਡ ਸਫੇੜਾ ਦੇ ਦੋ ਕਿਸਾਨਾਂ ਦੀ ਮੌਤ, ਕਈ ਜਖਮੀ, ਇਲਾਕੇ ‘ਚ ਸੋਗ ਦੀ ਲਹਿਰ

ਸਨੌਰ, (ਰਾਮ ਸਰੂਪ ਪੰਜੋਲਾ)। ਕੇਂਦਰ ਦੀ ਮੋਦੀ ਸਰਕਾਰ ਖਿਲਾਫ ਦਿੱਲੀ ਵਿਖੇ ਤਿੰਨ ਖੇਤੀ ਕਾਨੂਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਵਿਸ਼ਾਲ ਧਰਨੇ ‘ਚ ਸ਼ਾਮਲ ਹੋਣ ਉਪਰੰਤ ਵਾਪਸ ਪਿੰਡ ਪਰਤ ਰਹੇ ਜਿਲ੍ਹਾ ਪਟਿਆਲਾ ਦੇ ਪਿੰਡ ਸਫੇੜਾ ਦੇ ਕਿਸਾਨਾਂ ਦੀ ਟਰੈਕਟਰ-ਟਰਾਲੀ ਨੂੰ ਬੀਤੀ ਰਾਤ ਹਰਿਆਣਾ ਦੇ ਜਿਲ੍ਹਾ ਕਰਨਾਲ ਦੇ ਕਸਬਾ ਤਰਾਵੜੀ ਜੀ. ਟੀ. ਰੋਡ ‘ਤੇ ਇੱਕ ਟਰੱਕ ਨੇ ਜਬਰਦਸ਼ਤ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਪਿੰਡ ਸਫੇੜਾ ਦੇ ਜਵਾਨ ਗੁਰਪ੍ਰੀਤ ਸਿੰਘ (22) ਤੇ ਲਾਭ ਸਿੰਘ (62) ਬੁਜਰਗ ਕਿਸਾਨ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਪਿੰਡ ਸਫੇੜਾ ਦੇ ਹੀ ਲਗਭਗ 8 ਕਿਸਾਨ ਗੰਭੀਰ ਜਖ਼ਮੀ ਹੋ ਗਏ।

ਜਿਨ੍ਹਾਂ ਵਿਚੋਂ ਦੋ ਕਿਸਾਨ ਅਜੇ ਵੀ ਪਟਿਆਲਾ ਵਿਖੇ ਜੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਪਿੰਡ ਸਫੇੜਾ ਦੇ 10 ਕਿਸਾਨ ਬੀਤੇ ਦਿਨੀਂ ਜਦੋਂ ਆਪਣੇ ਟਰੈਕਟਰ-ਟਰਾਲੀ ਰਾਹੀਂ ਪਿੰਡ ਵਾਪਸ ਪਰਤ ਰਹੇ ਸਨ ਤਾਂ ਇਸ ਦੌਰਾਨ ਜਦੋਂ ਉਹ ਕਿਸਾਨ ਬੀਤੀ ਰਾਤ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਕਸਬਾ ਤਰਾਵੜੀ ਨੇੜੇ ਪੁੱਜੇ ਤਾਂ ਇਸ ਦੌਰਾਨ ਉਨਾਂ ਦੇ ਟਰੈਕਟਰ-ਟਰਾਲੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।

ਇਸ ਹਾਦਸੇ ‘ਚ ਪਿੰਡ ਸਫੇੜਾ ਦੇ ਨੌਜਵਾਨ ਗੁਰਪ੍ਰੀਤ ਸਿੰਘ (22) ਤੇ ਲਾਭ ਸਿੰਘ (62) ਦੀ ਮੌਕੇ ਤੇ ਮੌਤ ਹੋ ਗਈ ਅਤੇ ਹੋਰ ਕਿਸਾਨ ਚਰਨਜੀਤ ਸਿੰਘ (60), ਸੁਖਵਿੰਦਰ ਸਿੰਘ (50), ਹਰਵਿੰਦਰ ਸਿੰਘ (45) ਹਰਦੇਵ ਸਿੰਘ (55), ਮਲਕੀਤ ਸਿੰਘ (59), ਗੁਰਵਿੰਦਰ ਸਿੰਘ (35) ਨਰਿੰਦਰ ਸਿੰਘ ਜੱਗੀ (35), ਹਰਮੇਲ ਸਿੰਘ (39) ਇਹ ਕਿਸਾਨ ਗੰਭੀਰ ਜਖ਼ਮੀ ਹੋ ਗਏ । ਇਨ੍ਹਾਂ ਕਿਸਾਨਾਂ ਦੇ ਵਿਚੋਂ ਇਲਾਜ ਉਪਰੰਤ ਕਈ ਕਿਸਾਨਾਂ ਠੀਕ ਦੱਸੇ ਗਏ ਹਨ ਅਤੇ ਦੋ ਕਿਸਾਨ ਅਜੇ ਵੀ ਪਟਿਆਲਾ ਦੇ ਹਸਪਤਾਲ ਵਿਖੇ ਜੇਰੇ ਇਲਾਜ ਹਨ।

ਲਾਭ ਸਿੰਘ ਇੱਕ ਸਧਾਰਨ ਕਿਸਾਨ ਸੀ ਅਤੇ ਗੁਰਪ੍ਰੀਤ ਸਿੰਘ ਆਪਣੇ ਮਾਤਾ ਪਿਤਾ ਦਾ ਇਕੱਲਾ ਲਾਡਲਾ ਪੁਤਰ ਸੀ ਜੋ ਕਿ ਤਕਰੀਬਨ ਡੇਢ ਕੁ ਏਕੜ ਜਮੀਨ ਦਾ ਮਾਲਕ ਸੀਜਿਸ ਕਾਰਣ ਲੋਕਾਂ ਤੋ ਮਾਤਾ ਪਿਤਾ ਦਾ ਵਿਰਲਾਪ ਦੇਖਿਆ ਨਹੀ ਗਿਆਸਭ ਦੇ ਅੱਖਾਂ ‘ਚ ਅੱਥਰੂ ਸਨ ਖ਼ਬਰ ਲਿਖੇ ਜਾਣ ਤੱਕ ਦੇਰ ਸ਼ਾਮ ਪਿੰਡ ਸਫੇੜਾ ਦੇ ਦੋ ਮ੍ਰਿਤਕ ਕਿਸਾਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਬਲਾਕ ਸਨੌਰ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਇਸ ਹਾਦਸੇ ਦੇ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੋਏ ਡੁੰਘਾ ਸੋਕ ਪ੍ਰਗਟ ਕੀਤਾ ਹੈ। ਕਿਸਾਨਾਂ ਜਥੇਬੰਦੀਆਂ ਦੇ ਨੇਤਾਵਾਂ ਨੇ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤ ਉਪਲਬੱਧ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.