ਵਡੋਦਰਾ ‘ਚ ਦਰਦਨਾਕ ਸੜਕ ਹਾਦਸਾ, 11 ਮੌਤਾਂ, 15 ਜ਼ਖਮੀ

0
30

ਟੈਂਪੂ ਤੇ ਟਰਾਲੇ ਵਿਚਾਲੇ ਹੋਈ ਜ਼ੋਰਦਾਰ ਟੱਕਰ

ਵਡੋਦਰਾ। ਗੁਜਰਾਤ ‘ਚ ਵੋਡਦਰਾ ਸ਼ਹਿਰ ਦੇ ਪਾਨੀਗੇਟ ਖੇਤਰਜ ‘ਚ ਬੁੱਧਵਾਰ ਨੂੰ ਇੱਕ ਦਰਦਨਾਕ ਸੜਕ ਹਾਦਸੇ ‘ਚ 11 ਵਿਅਕਤੀਆਂ ਦੀ ਮੌਤ ਹੋ ਗਈ ਤੇ 15 ਜਣੇ ਜ਼ਖਮੀ ਹੋ ਗਏ।

Accident Vadodara

ਡਿਪਟੀ ਪੁਲਿਸ ਕਮਿਸ਼ਨਰ ਚਿਰਾਗ ਕੋਰਡੀਓ ਨੇ ਦੱਸਿਆ ਕਿ ਬਾਘੋੜੀਆ ਚੌਕੜੀ ਦੀ ਬੈਂਕੁੰਠ ਸੁਸਾਇਟੀ ਦੇ ਨੇੜੇ ਅੱਜ ਸਵੇਰੇ ਇੱਕ ਟੈਂਪੂ ਤੇ ਟਰਾਲੇ ‘ਚ ਟੱਕਰ ਹੋ ਗਈ। ਹਾਦਸੇ ‘ਚ ਟੈਂਪੂ ਸਵਾਰ 26 ਵਿਅਕਤੀਆਂ ‘ਚੋਂ 11 ਜਣਿਆਂ ਦੀ ਮੌਤ ਹੋ ਗਈ ਤੇ 15 ਜਣੇ ਜ਼ਖਮੀ ਹੋ ਗਏ। ਜਖ਼ਮੀਆਂ ਨੂੰ ਹਪਸਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ। ਸਾਰੇ ਸੂਰਤ ਤੋਂ ਦਰਸ਼ਨਾਂ ਲਈ ਪਾਵਾਗੜ੍ਹ ਵੱਲ ਜਾ ਰਹੇ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.