ਯੂਪੀ ’ਚ 6 ਡੀਐਮ ਤੇ ਚਾਰ ਕਮਿਸ਼ਨਰਾਂ ਦੇ ਤਬਾਦਲੇ

0
180

ਯੂਪੀ ’ਚ 6 ਡੀਐਮ ਤੇ ਚਾਰ ਕਮਿਸ਼ਨਰਾਂ ਦੇ ਤਬਾਦਲੇ

ਲਖਨਊ। ਉੱਤਰ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਦੇਰ ਰਾਤ ਛੇ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਚਾਰ ਮੰਡਲ ਕਮਿਸ਼ਨਰਾਂ ਦਾ ਤਬਾਦਲਾ ਕਰ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਪ੍ਰਯਾਗਰਾਜ ਦੇ ਮੰਡਲ ਕਮਿਸ਼ਨਰ ਰਮੇਸ਼ ਕੁਮਾਰ ਨੂੰ ਬਰੇਲੀ ਭੇਜਿਆ ਗਿਆ ਹੈ, ਜਦੋਂਕਿ ਸੰਜੇ ਗੋਇਲ, ਸਕੱਤਰ, ਮਾਲ ਅਤੇ ਮੁਢਲੇ ਸਿੱਖਿਆ ਵਿਭਾਗ ਨੂੰ ਸ੍ਰੀ ਕੁਮਾਰ ਦੀ ਥਾਂ ਪਿ੍ਰਆਗਰਾਜ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸਕੱਤਰ ਸੁਰੇਂਦਰ ਸਿੰਘ ਨੂੰ ਮੇਰਠ ਦਾ ਮੰਡਲ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.