ਪੰਛੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ

0
39

ਪੰਛੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ

ਕੁਦਰਤ ਵਿੱਚ ਆਏ ਦਿਨ ਹੁੰਦੇ ਬਦਲਾਅ ਕਾਰਨ ਸਾਡੇ ਜਨਜੀਵਨ ‘ਤੇ ਤਾਂ ਪ੍ਰਭਾਵ ਪੈਂਦਾ ਹੀ ਹੈ ਨਾਲ ਹੀ ਸਾਡੇ ਪੰਛੀਆਂ ‘ਤੇ ਵੀ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ਅਚਾਨਕ ਮੌਸਮ ਦੀ ਤਬਦੀਲੀ ਕਾਰਨ ਪੰਛੀ ਅਲੋਪ ਹੋ ਰਹੇ ਹਨ ਮੌਸਮ ਦੇ ਵਿਗੜਦੇ ਮਿਜਾਜ ਨੂੰ ਦੇਖਦੇ ਹੋਏ ਸਾਨੂੰ ਇਨ੍ਹਾਂ ਪੰਛੀਆਂ ਦੇ ਬਚਾਅ ਲਈ ਯੋਗ ਕਦਮ ਚੁੱਕਣੇ ਚਾਹੀਦੇ ਹਨ ਇਨ੍ਹਾਂ ਦੇ ਅਲੋਪ ਹੋਣ ਕਾਰਨ ਸਾਨੂੰ ਵੱਡਾ ਧੱਕਾ ਲੱਗੇਗਾ ਖੇਤਾਂ ਵਿੱਚ ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਵਰਤੋਂ ਕਾਰਨ ਵੀ ਇਨ੍ਹਾਂ ਪੰਛੀਆਂ ਦੀ ਹੋਂਦ ਲਈ ਵੱਡਾ ਖਤਰਾ ਪੈਦਾ ਹੋਣ ਲੱਗਾ ਇਨ੍ਹਾਂ ਪੰਛੀਆਂ ਦੀ ਘਟ ਰਹੀ ਗਿਣਤੀ ਨੂੰ ਵਧਾਉਣ ਲਈ ਯੋਗ ਉਪਰਾਲਿਆਂ ਦੀ ਲੋੜ ਹੈ ਇਨ੍ਹਾਂ ਪ੍ਰਜਾਤੀਆਂ ਨੂੰ ਅਸੀਂ ਕਿਵੇਂ ਸੁਰੱਖਿਆ ਪ੍ਰਦਾਨ ਕਰਵਾਉਣੀ ਹੈ ਇਸ ਲਈ ਵਿਚਾਰ-ਵਟਾਂਦਰਾ ਕੀਤਾ ਜਾਣਾ ਬਹੁਤ ਜਰੂਰੀ ਹੈ ਕੁਦਰਤ ਨੂੰ ਪਿਆਰ ਕਰਨ ਵਾਲੇ ਵਿਅਕਤੀਆਂ ਦੇ ਸਹਿਯੋਗ ਸਦਕਾ ਇਨ੍ਹਾਂ ਪ੍ਰਜਾਤੀਆਂ ਦੀ ਹੋਂਦ ਕਾਇਮ ਹੋ ਸਕਦੀ ਹੈ ਸਾਡੇ ਸਮਾਜ ਵਿੱਚ ਇਨ੍ਹਾਂ ਪੰਛੀਆਂ ਦਾ ਹੋਣਾ ਲਾਜ਼ਮੀ ਹੈ

ਪੰਛੀਆਂ ਦੇ ਅਲੋਪ ਹੋਣ ਦਾ ਕਾਰਨ ਆਲ੍ਹਣੇ ਵੀ ਹਨ ਜਦੋਂ ਇਨ੍ਹਾਂ ਦੇ ਆਲ੍ਹਣੇ ਬਰਸਾਤਾਂ ਜਾਂ ਹਨ੍ਹੇਰੀ ਤੂਫਾਨ ਜਾਂ ਹੋਰ ਕਾਰਨਾਂ ਕਰਕੇ ਟੁੱਟ ਜਾਂਦੇ ਹਨ ਤਦ ਇਨ੍ਹਾਂ ਨੂੰ ਲੁਕਣ ਜਾਂ ਸੁਰੱਖਿਅਤ ਥਾਂ ਨਾ ਮਿਲਣ ਕਾਰਨ ਇਨ੍ਹਾਂ ਦੀ ਜੀਵਨ ਲੀਲ੍ਹਾ ਖਤਮ ਹੋ ਜਾਂਦੀ ਹੈ ਸਾਨੂੰ ਇਨ੍ਹਾਂ ਪੰਛੀਆਂ ਦੇ ਆਲ੍ਹਣਿਆਂ ਦੇ ਬਚਾਅ ਲਈ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਪੰਛੀਆਂ ਦੀ ਹੋਂਦ ਕਾਇਮ ਰਹਿ ਸਕੇ ਅੱਜ-ਕੱਲ੍ਹ ਤਾਂ ਸਾਡੇ ਆਮ ਹੀ ਲੱਕੜੀ, ਲੋਹੇ ਤੇ ਮਿੱਟੀ ਦੇ ਵਧੀਆ ਢੰਗ ਨਾਲ ਬਣੇ ਆਲ੍ਹਣੇ ਵਾਜਬ ਕੀਮਤ ‘ਤੇ ਮਿਲ ਜਾਂਦੇ ਹਨ ਜੇਕਰ ਅੱਜ ਲੋੜ ਹੈ ਤਾਂ ਇਨ੍ਹਾਂ ਪੰਛੀਆਂ ਦੀ ਹੋਂਦ ਬਰਕਰਾਰ ਰੱਖਣ ਦੀ ਤਾਂ ਹਰ ਵਿਅਕਤੀ ਨੂੰ ਇਨ੍ਹਾਂ ਆਲ੍ਹਣਿਆਂ ਨੂੰ ਰੁੱਖਾਂ ‘ਤੇ ਲਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਇਨ੍ਹਾਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਖਤਮ ਨਾ ਹੋਣ ਦੇਈਏ ਸਾਡੇ ਕਿਸਾਨ ਭਰਾਵਾਂ ਲਈ ਤਾਂ ਇਹ ਹੋਰ ਵੀ ਅਸਾਨ ਹੈ ਖੇਤਾਂ ਵਿੱਚ ਫਾਲਤੂ ਸੁੱਕਾ ਘਾਹ-ਫੂਸ ਇਕੱਠਾ ਕਰ ਦਰੱਖਤਾਂ ‘ਤੇ ਰੱਖ ਆਲ੍ਹਣਾ ਤਿਆਰ ਕੀਤਾ ਜਾ ਸਕਦਾ ਹੈ

ਵੱਡੀਆਂ ਤੇ ਚੌੜੀਆਂ ਸੜਕਾਂ ਬਣਨ ਕਾਰਨ ਭਾਵੇਂ ਸਾਡੇ ਬਹੁਤ ਸਾਰੇ ਦਰੱਖਤਾਂ ਦੀ ਕਟਾਈ ਕੀਤੀ ਜਾ ਚੁੱਕੀ ਹੈ ਜੋ ਕਿ ਇਨ੍ਹਾਂ ਪੰਛੀਆਂ ਲਈ ਬਹੁਤ ਹੀ ਮੰਦਭਾਗੀ ਹੋ ਸਕਦੀ ਹੈ ਇਨ੍ਹਾਂ ਦੇ ਅਲੋਪ ਹੋਣ ਦਾ ਕਾਰਨ ਇਨ੍ਹਾਂ ਦਰੱਖਤਾਂ ਦੀ ਕਟਾਈ ਵੀ ਹੈ ਕਿਉਂਕਿ ਵੱਡੀਆਂ ਤੇ ਚੌੜੀਆਂ ਸੜਕਾਂ ਬਣਨ ‘ਤੇ ਤਾਂ ਸਭ ਨੇ ਸ਼ਲਾਘਾ ਹੀ ਕੀਤੀ ਹੋਣੀ ਹੈ ਪਰੰਤੂ ਕਿਸੇ ਦੇ ਦਿਮਾਗ ਵਿੱਚ ਇਹ ਗੱਲ ਕਿਉਂ ਨਹੀਂ ਆਈ ਕਿ ਇਨ੍ਹਾਂ ਪੰਛੀਆਂ ਦੇ ਘਰ ਉੱਜੜ ਰਹੇ ਹਨ ਕਿਉਂ ਨਹੀਂ ਸੋਚਿਆ ਗਿਆ ਕਿ ਇਨ੍ਹਾਂ ਦੇ ਆਲ੍ਹਣੇ ਟੁੱਟ ਰਹੇ ਹਨ ਭਾਵ ਘਰ ਤਬਾਹ ਹੋ ਰਹੇ ਹਨ ਇਨ੍ਹਾਂ ਦੇ ਨਵੇਂ ਘਰ ਬਣਾਉਣ ਬਾਰੇ ਤਾਂ ਬਹੁਤ ਦੂਰ ਦੀ ਗੱਲ ਰਹੀ ਅੱਜ-ਕੱਲ੍ਹ ਤਾਂ ਖੇਤਾਂ ਵਿੱਚ ਲੱਗੇ ਦਰੱਖਤ ਵੀ ਕੱਟੇ ਜਾ ਰਹੇ ਹਨ

ਕਿਉਂਕਿ ਉੱਚੀਆਂ-ਲੰਮੀਆਂ ਇਮਾਰਤਾਂ ਜੋ ਖੜ੍ਹੀਆਂ ਹੋ ਗਈਆਂ ਹਨ ਇਨ੍ਹਾਂ ਇਮਾਰਤਾਂ ਕਾਰਨ ਦਰੱਖਤਾਂ ਦੀ ਕਟਾਈ ਹੋਈ ਦਰੱਖਤਾਂ ‘ਤੇ ਬੈਠੇ ਪੰਛੀਆਂ ਦੇ ਘਰ ਬਰਬਾਦ ਹੋਏ ਕੌਣ ਜਿੰਮੇਵਾਰ ਹੈ? ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਆਉ! ਵਿਚਾਰ ਕਰੀਏ ਇਨ੍ਹਾਂ ਦੀ ਮੌਜ਼ੂਦਗੀ ਜੇਕਰ ਨਸ਼ਟ ਨਹੀਂ ਹੋਣ ਦੇਣੀ ਤਾਂ ਘੱਟੋ-ਘੱਟ ਹਰ ਇਨਸਾਨ ਆਲ੍ਹਣੇ ਦਾ ਪ੍ਰਬੰਧ ਕਰਕੇ ਇਨ੍ਹਾਂ ਦੇ ਮੁੜ ਤੋਂ ਘਰ ਵਸਾਏ ਜਾ ਸਕਦੇ ਹਨ ਇਨ੍ਹਾਂ ਦਰੱਖਤਾਂ ‘ਤੇ ਬਣੇ ਇਨ੍ਹਾਂ ਦੇ ਆਲ੍ਹਣੇ ਮੁੜ ਤੋਂ ਤਿਆਰ ਕਰਕੇ ਇਨ੍ਹਾਂ ਦੇ ਬਚਾਉ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ

ਕੁਝ ਕੁ ਸਾਡੇ ਦੁਆਰਾ ਲਾਏ ਗਏ ਟਾਵਰਾਂ ਦੀ ਵਜ੍ਹਾ ਕਾਰਨ ਵੀ ਇਨ੍ਹਾਂ ਦੀ ਆਮਦ ਵਿੱਚ ਫਰਕ ਪਾ ਦਿੱਤਾ ਹੈ ਪੰਛੀ ਦੇ ਚਹਿ-ਚਹਾਉਣ ਲਈ ਸਾਨੂੰ ਠੋਸ ਨੀਤੀ ਅਪਣਾ ਕੇ ਇਨ੍ਹਾਂ ਦੀ ਗੌਰ ਕਰਨੀ ਪੈਣੀ ਹੈ ਤਾਂ ਕਿ ਅਸੀਂ ਆਪਣੇ ਪੰਛੀਆਂ ਨੂੰ ਖਤਮ ਹੋਣ ਤੋਂ ਬਚਾ ਸਕੀਏ
ਕਹਿੰਦੇ ਨੇ ਭਾਵੇਂ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਪਰੰਤੂ ਫਿਰ ਵੀ ਪੰਛੀਆਂ ਦੀ ਘਟਦੀ ਗਿਣਤੀ ਕਾਰਨ ਮਨੁੱਖਤਾ ‘ਤੇ ਲਾਹਨਤਾਂ ਪੈਣਗੀਆਂ ਮਨੁੱਖ ਨੇ ਆਪਣੀਆਂ ਸਹੂਲਤਾਂ ਲਈ ਦਰੱਖਤਾਂ ਦੀ ਕਟਾਈ ਕਰਕੇ ਚੌੜੀਆਂ?

ਸੜਕਾਂ ਬਣਾ ਲਈਆਂ ਨੇ ਪਰੰਤੂ ਇਨ੍ਹਾਂ ਪੰਛੀਆਂ ਬਾਰੇ ਕਿਸੇ ਨੇ ਗੌਰ ਨਹੀਂ ਕੀਤੀ, ਕਿ ਇਨ੍ਹਾਂ ਪੰਛੀਆਂ ਵਿਚਾਰਿਆਂ ਦਾ ਕੀ ਬਣੇਗਾ? ਇਹ ਕਿੱਥੇ ਰਹਿਣਗੇ ਅਤੇ ਕਿੱਥੇ ਜਾਣਗੇ? ਕਿਸੇ ਨੇ ਇਸ ਗੱਲ ‘ਤੇ ਕਦੀ ਵਿਚਾਰ-ਵਟਾਂਦਰਾ ਨਹੀਂ ਕੀਤਾ ਹੋਣਾ ਪਰੰਤੂ ਕਹਿੰਦੇ ਨੇ ਸਮਾਂ ਰਹਿੰਦੇ ਅਸੀਂ ਆਪਣੀਆਂ ਗਲਤੀਆਂ ਸੁਧਾਰ ਸਕਦੇ ਹਾਂ
ਮਲੋਟ
ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.