ਦੋ ਕਿਲੋਗ੍ਰਾਮ ਅਫੀਮ , 9.5 ਕਿਲੋਗਰਾਮ ਚਰਸ ਸਮੇਤ 2 ਵਿਅਕਤੀ ਗਿ੍ਰਫਤਾਰ

0
3

ਦੋ ਕਿਲੋਗ੍ਰਾਮ ਅਫੀਮ , 9.5 ਕਿਲੋਗਰਾਮ ਚਰਸ ਸਮੇਤ 2 ਵਿਅਕਤੀ ਗਿ੍ਰਫਤਾਰ

ਮੋਹਾਲੀ, (ਕੁਲਵੰਤ ਕੋਟਲੀ) ਮੋਹਾਲੀ ਜ਼ਿਲ੍ਹਾ ਪੁਲਿਸ ਵੱਲੋਂ ਲਗਾਏ ਗਏ ਇੱਕ ਨਾਕੇ ’ਤੇ 2 ਕਿਲੋਗ੍ਰਾਮ ਅਫੀਮ, 9.5 ਕਿਲੋਗ੍ਰਾਮ ਚਰਸ, 16000 ਗੋਲੀਆਂ ਲੋਮੋਟਿਲ , 900 ਗੋਲੀਆਂ ਨਿਟਰਾਜ਼ਿੰਪਾਮ ਅਤੇ 75 ਬੋਤਲਾਂ ਬਾਇਓਰੈਪ ਸਿਰਪ ਸਮੇਤ 2 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ 8 ਜਨਵਰੀ ਨੂੰ ਨਾਕਾਬੰਦੀ ਦੌਰਾਨ ਮੇਨ ਹਾਈਵੇ ਝਰਮੜੀ ਸ਼ਿਵ ਮੰਦਿਰ ਕੋਲੋਂ ਦੋ ਵਿਅਕਤੀ ਕਮਲਦੇਵ ਘਾਤਰੀ ਪੁੱਤਰ ਨਰ ਬਹਾਦੁਰ ਵਾਸੀ ਕੋਹਲਪੁਰ ਨਗਰ ਪਾਲਿਕਾ ਜਿਲ੍ਹਾ ਬਾਂਕੇ ਨੇਪਾਲ ਤੇ ਪਰਮੋਦ ਜੰਗ ਸਾਹ ਪੁੱਤਰ ਦੀਪੇਂਦਰ ਜੰਗ ਸਾਹ ਵਾਸੀ ਅਥਬੀਸ ਕੋਟ ਜ਼ਿਲ੍ਹਾ ਰੁਕੁਮ ਨੇਪਾਲ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ

ਤਲਾਸੀ ਲੈਣ ’ਤੇ ਉਕਤ ਵਿਅਕਤੀਆਂ ਵੱਲੋਂ ਮੋਢੇ ਤੋਂ ਲਟਕਾਏ ਗਏ ਬੈਗਾਂ ਦੀ ਤਲਾਸ਼ੀ ਲੈਣ ਤੋਂ ਕਮਲਦੇਵ ਘਾਤਰੀ ਦੇ ਕਬਜ਼ੇ ਵਾਲੇ ਬੈਗ ਵਿੱਚੋਂ 2 ਕਿਲੋਗ੍ਰਾਮ ਅਫੀਮ , 9.5 ਕਿਲੋਗਰਾਮ ਚਰਸ, ਪਰਮੋਦ ਜੰਗ ਸਾਹ ਦੇ ਕਬਜੇ ਵਾਲੇ ਬੈਗ ਵਿੱਚੋਂ 16000 ਗੋਲੀਆਂ ਬਰਮਦ ਕੀਤੀਆਂ ਗਈਆਂ ਪੁਲਿਸ ਨੇ ਦੋਵਾਂ ਵਿਅਕਤੀਆਂ ਖਿਲਾਫ ਥਾਣਾ ਲਾਲੜੂ ’ਚ ਮਾਮਲਾ ਦਰਜ ਕਰ ਲਿਆ ਗਿਆ ਗਿ੍ਰਫਤਾਰ ਕੀਤੇ ਵਿਅਕਤੀਆਂ ਨੂੰ ਜਗਮੀਤ ਸਿੰਘ ਪੀ.ਸੀ.ਐਸ, ਜੇ.ਐਮ.ਆਈ.ਸੀ. ਸਬ ਡਵੀਜਨ ਡੇਰਾਬੱਸੀ ਦੀ ਅਦਾਲਤ ਵਿਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਮੁਲਜਮਾਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਨੇਪਾਲ ਤੋਂ ਅਫੀਮ ਅਤੇ ਚਰਸ ਲਿਆ ਕੇ ਸ਼ਿਮਲਾ ਅਤੇ ਮੈਡੀਕਲ ਨਸ਼ਾ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਵੇਚਦੇ ਸਨ, ਜਿਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.