ਲੀਹੋਂ ਲੱਥੇ ਊਧਵ ਠਾਕਰੇ

0
34

ਲੀਹੋਂ ਲੱਥੇ ਊਧਵ ਠਾਕਰੇ

ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਜਿਸ ਤਰ੍ਹਾਂ ਫ਼ਿਲਮੀ ਅਦਾਕਾਰ ਕੰਗਣਾ ਰਣੌਤ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ ਉਸ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਮੁੱਖ ਮੰਤਰੀ ਦੀ ਡਿਊਟੀ ਸਿਰਫ਼ ਇੱਕ ਅਦਾਕਾਰ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਜਵਾਬ ਦੇਣਾ ਹੀ ਰਹਿ ਗਈ ਮੁੱਖ ਮੰਤਰੀ ਵੱਲੋਂ ਅਦਾਕਾਰ ਲਈ ਨਮਕ ਹਰਾਮ ਜਾਂ ਹਰਾਮਖੋਰ ਸ਼ਬਦ ਵਰਤਣੇ ਨਿਰਾਸ਼ਾਜਨਕ ਹੈ  ਕਰੀਬ ਦੋ ਮਹੀਨਿਆਂ ਤੋਂ ਕੰਗਣਾ ਰਣੌਤ ਤੇ ਮੁੱਖ ਮੰਤਰੀ ਦਰਮਿਆਨ ਸ਼ਬਦੀ ਜੰਗ ਜਾਰੀ ਹੈ ਕਿਸੇ ਹੰਢੇ ਹੋਏ ਸਿਆਸਤਦਾਨ ਦਾ ਆਪਣੇ ‘ਤੇ ਲੱਗੇ ਕਿਸੇ ਵੀ ਦੋਸ਼ ਦਾ ਜਵਾਬ ਦੇਣਾ ਤਾਂ ਬਣਦਾ ਹੈ ਪਰ ਇਹ ਹੱਠਧਰਮੀ ਵਾਲੀ ਲੜਾਈ ਤੇ ਇੱਟ ਦਾ ਜਵਾਬ ਪੱਥਰਬਾਜ਼ੀ ਨਹੀਂ ਹੋਣਾ ਚਾਹੀਦਾ ਮੁੱਖ ਮੰਤਰੀ ਦਾ ਅਹੁਦਾ ਸੰਵਿਧਾਨਕ ਤੌਰ ‘ਤੇ ਅਤੇ ਸੂਬੇ ਦੇ ਕਰੋੜਾਂ ਲੋਕਾਂ ਦੇ ਨੁਮਾਇੰਦੇ ਦੇ ਤੌਰ ‘ਤੇ ਬਹੁਤ ਵੱਡੀ ਜਿੰਮੇਵਾਰੀ ਵਾਲਾ ਹੈ

ਮੁੱਖ ਮੰਤਰੀ ਨੂੰ ਰੋਜ਼ਾਨਾ ਕਿਸੇ ਅਦਾਕਾਰ ਬਾਰੇ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਸਰਕਾਰ ਲਈ ਕਾਨੂੰਨ ਹੀ ਸਭ ਤੋਂ ਵੱਡੀ ਚੀਜ਼ ਹੈ ਜੋ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਸ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਜਦੋਂ ਇਹ ਚੀਜਾਂ ਗੈਰ-ਜ਼ਰੂਰੀ ਬਿਆਨਬਾਜ਼ੀ ਦਾ ਹਿੱਸਾ ਬਣ ਜਾਣ ਤਾਂ ਸਰਕਾਰ ਦੀ ਮਨਸ਼ਾ ‘ਤੇ ਵੀ ਸਵਾਲ ਉੱਠਣੇ ਸੁਭਾਵਿਕ ਹਨ ਊਧਵ ਠਾਕਰੇ ਤੇ ਰਣੌਤ ਦੇ ਵਿਵਾਦ ‘ਚੋਂ ਖੇਤਰਵਾਦ ਦੀ ਬੂ ਵੀ ਆ ਰਹੀ ਹੈ ਇਹ ਜੰਗ ਇੱਕ ਕਿਸਮ ਦੀ ਮਰਾਠੀਆਂ ਤੇ ਗੈਰ-ਮਰਾਠੀਆਂ ਦੀ ਲੜਾਈ ਦਾ ਰੂਪ ਧਾਰਨ ਕਰ ਰਹੀ ਹੈ ਪਹਿਲਾਂ ਵੀ ਮਹਾਂਰਾਸ਼ਟਰ ‘ਚ ਖੇਤਰਵਾਦ ਦੀ ਬੜੀ ਭਾਰੀ ਸਮੱਸਿਆ ਰਹੀ ਹੈ ਗੈਰ-ਮਰਾਠੀਆਂ ਨਾਲ ਮਾੜਾ ਵਿਹਾਰ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਦੂਜੇ ਪਾਸੇ ਕੰਗਣਾ ਰਣੌਤ ਦਾ ਮਾਮਲਾ ਹੋਰ ਪੇਚਦਾਰ ਬਣ ਗਿਆ ਹੈ

ਬਾਲੀਵੁੱਡ ਦੀ ਅੰਦਰੂਨੀ ਜੰਗ ਵੀ ਇਸ ਘਟਨਾ ਨੂੰ ਤੂਲ ਦੇ ਰਹੀ ਹੈ ਬਾਲੀਵੁੱਡ ‘ਚ ਕੰਗਣਾ ਵਿਰੋਧੀ ਗੁਟ ਕੰਗਣਾ ਤੇ ਸਰਕਾਰ ਦੀ ਲੜਾਈ ਨੂੰ ਤਮਾਸ਼ਬੀਨ ਬਣ ਕੇ ਵੇਖ ਰਿਹਾ ਹੈ ਜਾਂ ਮੁਸਕੜੀਆਂ ਹੱਸ ਰਿਹਾ ਹੈ ਭਾਵੇਂ ਪਹਿਲੀ ਨਜ਼ਰੇ ਇਹ ਸੱਤਾਧਾਰੀ ਪਾਰਟੀ ਤੇ ਇੱਕ ਅਦਾਕਾਰ ਦੀ ਲੜਾਈ ਹੈ ਪਰ ਨਫ਼ਰਤ ਭਰੀ ਬਿਆਨਬਾਜ਼ੀ ਲੰਮੇ ਸਮੇਂ ਲਈ ਮਰਾਠੀਆਂ ਤੇ ਗੈਰ-ਮਰਾਠੀਆਂ ਦਰਮਿਆਨ ਇੱਕ ਖਾਈ ਪੈਦਾ ਕਰੇਗੀ  ਸਦਭਾਵਨਾ ਨੂੰ ਕਾਇਮ ਰੱਖਣ ਦੀ ਖਾਸ ਜ਼ਰੂਰਤ ਹੈ ਮੁੱਖ ਮੰਤਰੀ ਤੇ ਅਦਾਕਾਰ ਦੋਵਾਂ ਲਈ ਜ਼ਰੂਰੀ ਹੈ ਕਿ ਉਹ ਸੰਜਮ ਵਰਤਣ ਤੇ ਹੱਠਧਰਮੀ ਤੋਂ ਬਚਣ ਸਮਾਜ ‘ਚ ਅਮਨ, ਭਾਈਚਾਰੇ ਤੇ ਸਦਭਾਵਨਾ ਦੀ ਸਥਾਪਨਾ ਮੁੱਖ ਮੰਤਰੀ ਤੇ ਅਦਾਕਾਰ ਦੋਵਾਂ ਦੀ ਨੈਤਿਕ ਜਿੰਮੇਵਾਰੀ ਹੈ  ਮੁੱਖ ਮੰਤਰੀ ਅਦਾਕਾਰ ਨਾਲ ਉਲਝਣ ਦੀ ਬਜਾਇ ਸੂਬੇ ਦੇ ਕੰਮ-ਕਾਜ ਨੂੰ ਪਹਿਲ ਦੇਣ ਅਦਾਕਾਰ ਨੂੰ ਵੀ ਸਿਆਸੀ ਮੋਰਚੇ ‘ਤੇ ਕਿਸੇ ਪਾਰਟੀ ਵਿਸ਼ੇਸ਼ ਦਾ ਪੱਖ ਪੂਰਨਾ ਤੇ ਕਿਸੇ ਪਾਰਟੀ ਨੂੰ ਭੰਡਣਾ ਜਾਇਜ਼ ਨਹੀਂ ਸ਼ਬਦਾਂ ਦੀ ਮਰਿਆਦਾ ਕਾਇਮ ਰੱਖਣੀ ਜ਼ਰੂਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.