ਉਨਾਓ ਕੇਸ : ਜਿੰਦਗੀ ਤੇ ਮੌਤ ਨਾਲ ਜੂਝ ਰਹੀ ਤੀਜੀ ਲੜਕੀ, ਚਾਰ ਨੌਜਵਾਨਾ ਤੋਂ ਪੁੱਛਗਿੱਛ

0
75

ਉਨਾਓ ਕੇਸ : ਜਿੰਦਗੀ ਤੇ ਮੌਤ ਨਾਲ ਜੂਝ ਰਹੀ ਤੀਜੀ ਲੜਕੀ, ਚਾਰ ਨੌਜਵਾਨਾ ਤੋਂ ਪੁੱਛਗਿੱਛ

ਉਨਾਓ। ਉੱਤਰ ਪ੍ਰਦੇਸ਼ ’ਚ ਉਨਾਓ ਜ਼ਿਲਾ ਕਾਂਡ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਸ਼ਰਮਿੰਦਾ ਕੀਤਾ ਹੈ। ਐਸੋਹਾ ਥਾਣਾ ਖੇਤਰ ਦੇ ਪਿੰਡ ਬਾਬੂਰਾਹਾ ਵਿੱਚ ਤਿੰਨ ਲੜਕੀਆਂ ਖੇਤ ਵਿੱਚ ਬੇਹੋਸ਼ ਪਈਆਂ ਸਨ। ਡਾਕਟਰ ਅਨੁਸਾਰ ਜ਼ਹਿਰ ਦੇ ਲੱਛਣ ਦਿਖ ਰਹੇ ਹਨ। ਤਿੰਨ ਲੜਕੀਆਂ ਵਿਚੋਂ ਦੋ ਦੀ ਮੌਤ ਹੋ ਗਈ ਹੈ, ਜਦੋਂਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਕਾਨਪੁਰ ਦੇ ਰੀਜੈਂਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੜਕੀ ਨੂੰ ਅਜੇ ਹੋਸ਼ ਨਹੀਂ ਆਇਆ ਹੈ।

ਪੁਲਿਸ ਪ੍ਰਸ਼ਾਸਨ ਨੇ ਘਟਨਾ ਵਾਲੀ ਜਮੀਨ ਨੂੰ ਕਬਜ਼ੇ ’ਚ ਲੈ ਲਿਆ ਹੈ। ਇਸ ਨਾਲ ਹੀ ਪੁਲਿਸ ਇਸ ਮਾਮਲੇ ਵਿੱਚ ਚਾਰ ਨੌਜਵਾਨਾਂ ਨੂੰ ਹਿਰਾਸਤ ’ਚ ਪੁੱਛਗਿੱਛ ਕਰ ਰਹੀ ਹੈ। ਇਸਦੇ ਨਾਲ, ਪੀੜਤ ਪਰਿਵਾਰ ਨੂੰ ਨਜ਼ਰ ਬੰਦ ਕਰ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਵੀ ਗੱਲ ਕਰਨ ਦੀ ਆਗਿਆ ਨਹੀਂ ਹੈ। ਪੁਲਿਸ ਸ਼ੱਕ ਜਤਾ ਰਹੀ ਹੈ ਕਿ ਜਹਿਰੀਾ ਪਦਾਰਥ ਖਾਣ ਨਾਲ ਹਾਲਤ ਵਿਗੜੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.