ਵੈਨਜ਼ੂਏਲਾ ਨੇ ਸਿਨਾਫਾਰਮ ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ

0
521
Corona

ਵੈਨਜ਼ੂਏਲਾ ਨੇ ਸਿਨਾਫਾਰਮ ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਕਰਾਕਸ। ਵੈਨਜ਼ੂਏਲਾ ਦੇ ਅਧਿਕਾਰੀਆਂ ਨੇ ਕੋਰੋਨਾ ਵਾਇਰਸ (ਕੋਵਿਡ -19) ਤੋਂ ਬਚਾਅ ਲਈ ਚੀਨ ਦੇ ਸਿਨੋਫਾਰਮ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ, ‘‘ਸਹਿਯੋਗ ਲਈ ਚੀਨ ਦਾ ਧੰਨਵਾਦ। ਅਸੀਂ ਆਪਣੇ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਦਾ ਖਿਆਲ ਰੱਖ ਰਹੇ ਹਾਂ’’। ਇਸ ਤੋਂ ਪਹਿਲਾਂ ਫਰਵਰੀ ਵਿਚ ਵੈਨਜ਼ੂਏਲਾ ਨੇ ਰੂਸ ਤੋਂ ਸਪੱਟਨਿਕ ਵੀ ਦੇ ਟੀਕੇ ਦੀਆਂ 1,00,000 ਖੁਰਾਕਾਂ ਪ੍ਰਾਪਤ ਕੀਤੀਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.