ਭਵਾਨੀਗੜ੍ਹ ਦੀ ਸਾਧ ਸੰਗਤ ਨੇ ਸੰਵਾਰੀ ਸਟੇਡੀਅਮ ਦੀ ਦਿੱਖ

0
135

ਪੈਨਸ਼ਨਰਾਂ ਦੀ ਅਪੀਲ ਤੇ ਕੁਝ ਹੀ ਘੰਟਿਆਂ ਵਿੱਚ ਦਰਜ਼ਨਾਂ ਪ੍ਰੇਮੀਆਂ ਨੇ ਨਿਭਾਈ ਸੇਵਾ

ਭਵਾਨੀਗੜ, (ਵਿਜੈ ਸਿੰਗਲਾ) ਸਥਾਨਕ ਗੁਰੂ ਤੇਗ ਬਹਾਦਰ ਸਟੇਡੀਅਮ ਦੀ ਬਲਾਕ ਦੀ ਸਾਧ-ਸੰਗਤ ਵੱਲੋਂ ਸਫਾਈ ਕੀਤੀ ਗਈ। ਸਟੇਡੀਅਮ ਵਿੱਚ ਕਾਫੀ ਕੂੜਾ ਕਰਕਟ ਹੋਣ ਕਾਰਨ ਤੇ ਵੱਡਾ ਘਾਹ ਹੋਣ ਕਾਰਨ ਸਟੇਡੀਅਮ ਦੀ ਦਿੱਖ ਵਿਗੜੀ ਪਈ ਸੀ। ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸ਼ੋਸੀਏਸ਼ਨ ਰਜ਼ਿ ਬਲਾਕ ਭਵਾਨੀਗੜ੍ਹ ਦੇ ਮੈਂਬਰ ਸਟੇਡੀਅਮ ਵਿਖੇ ਸਵੇਰੇ ਸ਼ਾਮ ਸੈਰ ਕਰਨ ਆਉਂਦੇ ਹਨ ਇਸ ਲਈ ਉਨ੍ਹਾਂ ਸੋਚਿਆ ਕਿ ਸਟੇਡੀਅਮ ਦੀ ਸਫਾਈ ਕਰਵਾਉਣੀ ਬਹੁਤ ਜ਼ਰੂਰੀ ਹੈ ਉਕਤ ਸੰਸਥਾ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਸ਼ਰਮਾ, ਜਨਰਲ ਸਕੱਤਰ ਸੁਰਿੰਦਰ ਕੁਮਾਰ ਨੇ ਬਲਾਕ ਦੇ ਜਿੰਮੇਵਾਰਾਂ ਨੂੰ ਲਿਖਤੀ ਲੈਟਰ ਦੇ ਕੇ ਬੇਨਤੀ ਕੀਤੀ ਕਿ ਉਨ੍ਹਾਂ ਦੀ ਸੰਸਥਾ ਸਮਾਜ ਵਿੱਚ ਅਨੇਕਾਂ ਹੀ ਮਾਨਵਤਾ ਭਲਾਈ ਦੇ ਕੰਮ ਕਰਦੀ ਹੈ ਜਿਸ ਤਹਿਤ ਭਵਾਨੀਗੜ੍ਹ ਦੇ ਸਟੇਡੀਅਮ ਦੀ ਸਫਾਈ ਕੀਤੀ ਜਾਵੇ। ਬਲਾਕ ਦੇ ਜਿੰਮੇਵਾਰਾਂ ਨੇ ਸਾਧ ਸੰਗਤ ਦੇ ਸਹਿਯੋਗ ਨਾਲ ਸਟੇਡੀਅਮ ਦੀ 2 ਘੰਟਿਆਂ ਵਿੱਚ ਸਫਾਈ ਕਰਕੇ ਉਸ ਦੀ ਦਿੱਖ ਹੀ ਬਦਲ ਦਿੱਤੀ।

ਉਕਤ ਸੰਸਥਾ ਦੇ ਆਗੂਆਂ ਨੇ ਜਿੱਥੇ ਸਾਧ-ਸੰਗਤ ਤੇ ਜਿੰਮੇਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਸ਼ਹਿਰ ਦੇ ਪਤਵੰਤਿਆਂ ਵੱਲੋਂ ਸਾਧ-ਸੰਗਤ ਦੀ ਖੂਬ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਸਟੇਡੀਅਮ ਵਿਖੇ ਪਹੁੰਚੇ ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਮਿੱਤਲ ਨੇ ਇੱਕ ਟੀ ਵੀ ਚੈਨਲ ਨੂੰ ਆਪਣੀ ਇੰਟਰਵਿਊ ਵਿੱਚ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 135 ਮਾਨਵਤਾ ਭਲਾਈ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ। ਬਲਾਕ ਭਵਾਨੀਗੜ੍ਹ ਦੀ ਸਾਧ-ਸੰਗਤ ਨੇ ਅੱਜ ਸਟੇਡੀਅਮ ਦੀ ਸਫਾਈ ਕਰਕੇ ਚਾਰ ਚੰਨ੍ਹ ਲਾ ਦਿੱਤੇ ਹਨ। ਸਾਧ ਸੰਗਤ ਤੇ ਜਿੰਮੇਵਾਰ ਪ੍ਰਸ਼ੰਸਾਯੋਗ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.