ਵਿਜੀਲੈਂਸ ਟੀਮ ਬੀੜ ਜੰਗੀਆਣਾ ਪੁੱਜੀ, ਜਾਂਚ ਸ਼ੁਰੂ

0
35

ਮਾਮਲਾ 66 ਲੱਖ ਦੀ ਚਾਰਦੀਵਾਰੀ ‘ਚ ਹੋਏ ਗੋਲ ਮਾਲ ਦਾ

ਭਦੌੜ, (ਕਾਲਾ ਸ਼ਰਮਾ) ਨੇੜਲੇ ਪਿੰਡ ਜੰਗੀਆਣਾ ਵਿਖੇ ਕਰੀਬ 116 ਏਕੜ ‘ਚ ਫੈਲੇ ਬੀੜ ਦੀ ਚਾਰਦੀਵਾਰੀ ਦੀ ਜਾਂਚ ਕਰਨ ਲਈ ਅੱਜ ਵਿਜੀਲੈਂਸ ਟੀਮ ਮੁਹਾਲੀ ਐਕਸੀਅਨ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਪੁੱਜੀ ਵਿਜੀਲੈਂਸ ਟੀਮ ਸਵੇਰੇ ਨੌਂ ਕੁ ਵਜੇ ਬੀੜ ਅੰਦਰ ਦਾਖ਼ਲ ਹੋ ਗਈ ਅਤੇ ਦੇਰ ਰਾਤ ਨੌ ਵਜੇ ਤੱਕ ਜਾਂਚ ‘ਚ ਜੁਟੀ ਰਹੀ ਵਿਜੀਲੈਂਸ ਟੀਮ ਮੋਹਾਲੀ ਦੇ ਐਕਸੀਅਨ ਸੁਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੇ ਕਿਸਾਨਾਂ ਸੁਖਵਿੰਦਰ ਗਰੇਵਾਲ ਭਦੌੜ, ਗੁਰਪ੍ਰੀਤ ਸਿੰਘ ਦੀਪਗੜ੍ਹ, ਜਗਰੂਪ ਸਿੰਘ ਰਾਮਗੜ੍ਹ, ਸੰਤੋਖ ਸਿੰਘ ਟੱਲੇਵਾਲ ਆਦਿ ਨੇ 2018 ‘ਚ ਆਰਟੀਆਈ ਰਾਹੀਂ ਜਾਣਕਾਰੀ  ਲੈ ਕੇ ਉਕਤ ਬੀੜ ਦੀ ਹੋਈ ਚਾਰਦੀਵਾਰੀ ਦੀ ਜਾਂਚ ਕਰਨ ਲਈ ਅਰਜ਼ੀ ਦਿੰਦਿਆਂ ਇਹ ਮੰਗ ਕੀਤੀ ਸੀ ਕਿ ਉਕਤ ਚਾਰਦੀਵਾਰੀ ਜੋ ਕਿ ਕਰੀਬ 66 ਲੱਖ ਰੁਪਏ ਨਾਲ ਮੁਕੰਮਲ ਹੋਈ ਹੈ, ਉਸ ‘ਚ ਵਣ ਰੇਂਜ ਅਫਸਰ ਵੱਲੋਂ ਕਥਿਤ ਤੌਰ ‘ਤੇ ਮੋਟੀ  ਘਪਲੇਬਾਜ਼ੀ ਕੀਤੀ ਗਈ ਹੈ ਜਿਸ ਦੀ ਜਾਂਚ ਕੀਤੀ ਜਾਵੇ ਇਸ ਤਹਿਤ ਅੱਜ ਟੀਮ ਜਾਂਚ ਕਰਨ ਪੁੱਜੀ ਹੈ

ਉਨ੍ਹਾਂ ਕਿਹਾ ਕਿ ਅੱਜ ਜਾਂਚ ਦੀ ਸ਼ੁਰੂਆਤ ਹੋਈ ਹੈ ਜੇਕਰ ਜਾਂਚ ‘ਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਲੋਕਾਂ ‘ਚ ਚਰਚਾ ਹੈ ਕਿ ਬਾਦਲ ਸਰਕਾਰ ਸਮੇਂ ਹੋਈ ਇਸ ਚਾਰਦੀਵਾਰੀ ‘ਚ ਕਥਿਤ ਮੋਟੇ ਤੌਰ ‘ਤੇ ਗੋਲਮਾਲ ਹੋਇਆ ਹੈ ਇਸ ਮੌਕੇ ਜਾਂਚ ਟੀਮ ‘ਚ ਐੱਸਡੀਓ ਅਤਿੰਦਰਪਾਲ ਸਿੰਘ ,ਐਸਡੀਓ ਅਮਰਿਤਪਾਲ ਸਿੰਘ ਤੋਂ ਇਲਾਵਾ ਸਬੰਧਤ ਵਣ ਰੇਂਜ ਅਫ਼ਸਰ ਅਜੀਤ ਸਿੰਘ ਅਤੇ ਸ਼ਿਕਾਇਤਕਰਤਾ ਕਿਸਾਨ ਵੀ ਹਾਜ਼ਰ ਸਨ

ਕਿਸਾਨ ਪੱਤਰਕਾਰਾਂ ਨਾਲ ਖਹਿਬੜਿਆ

ਜਦੋਂ ਵਿਜੀਲੈਂਸ ਟੀਮ ਦੀ ਕਵਰੇਜ਼ ਕਰਨ ਪੱਤਰਕਾਰ ਬੀੜ ‘ਚ ਪੁੱਜੇ ਤਾਂ ਉਥੇ ਆਪਣੇ ਆਪ ਨੂੰ ਕਿਸਾਨ ਦੱਸ ਰਿਹਾ ਇੱਕ ਵਿਅਕਤੀ, ਜਿਸ ਦਾ ਇਸ ਜਾਂਚ ਨਾਲ ਕੋਈ ਲੱਲਾ ਖੱਖਾ ਨਹੀਂ ਸੀ, ਪੱਤਰਕਾਰਾਂ ਨਾਲ ਹੀ ਖਹਿਬੜਨ ਲੱਗ ਪਿਆ ਉਹ ਇਸ ਤਰ੍ਹਾਂ ਉੱਚੀ ਉੱਚੀ ਭਾਸ਼ਣ ਦੇਣ ਲੱਗ ਪਿਆ ਜਿਵੇਂ ਕੋਈ ਬਹੁਤ ਵੱਡਾ ਨੇਤਾ ਹੋਵੇ  ਜਦੋਂ ਪੱਤਰਕਾਰਾਂ ਨੇ ਉਸ ਨੂੰ ਪੁੱਛਿਆ ਕਿ ਉਸ ਦਾ ਇਸ ਜਾਂਚ ਨਾਲ ਕੀ ਸਬੰਧ ਹੈ ਤਾਂ ਉਹ ਕੋਈ ਠੋਸ ਜਵਾਬ ਨਾ ਦੇ ਸਕਿਆ ਅਤੇ ਫਿਰ ਪਿਛਾਂਹ ਨੂੰ ਖਿਸਕਣ ਲੱਗਾ ਉਸ ਦੇ ਰਵੱਈਏ ਤੋਂ ਇੰਜ ਲੱਗ ਰਿਹਾ ਸੀ ਜਿਵੇਂ ਉਸ ਨੂੰ  ਕਥਿਤ ਮੁਲਜ਼ਮ ਧਿਰ ਨੇ ਸ਼ਿੰਗਾਰਿਆ ਹੋਵੇ ਤਾਂ ਕਿ ਜਾਂਚ ਪ੍ਰਭਾਵਿਤ ਹੋ ਜਾਵੇ ਸੂਤਰ ਦੱਸਦੇ ਹਨ ਕਿ ਉਕਤ ਵਿਅਕਤੀ ਦਾ ਤੋਰੀ ਫੁਲਕਾ ਉਕਤ ਮੁਲਜ਼ਮ ਧਿਰ ਦੇ ਅਧਿਕਾਰੀਆਂ ਨਾਲ ਗੰਢ ਤੁੱਪ ਕਰਕੇ ਹੀ ਚੱਲਦਾ ਹੈ ਜਿਸ ਕਾਰਨ ਉਹ ਜਾਂਚ ਤੋਂ ਔਖਾ ਦਿਖਾਈ ਦੇ ਰਿਹਾ ਸੀ

ਜਦੋਂ ਇਸ ਸੰਬੰਧੀ ਉੱਥੇ ਹਾਜ਼ਰ ਜ਼ਿਲ੍ਹਾ ਵਣ ਰੇਂਜ ਅਫ਼ਸਰ ਅਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਗੱਲਬਾਤ ਕਰਨ ਤੋਂ ਇਨਕਾਰ ਕਰਦਿਆਂ ਸਿਰਫ ਇੰਨਾ ਹੀ ਕਿਹਾ ਕਿ ਕੰਮ ਬਿਲਕੁਲ ਸਹੀ ਹੋਇਆ ਹੈ ਜੋ ਜਾਂਚ ‘ਚ ਸਾਹਮਣੇ ਆ ਜਾਵੇਗਾ ਜਦੋਂ ਇਸ ਸੰਬੰਧੀ ਉਸ ਸਮੇਂ ਦੇ ਸਰਪੰਚ ਕਰਮਜੀਤ ਸਿੰਘ ਨੀਟਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਕਿਸਾਨਾਂ ਦੀ ਵਣ ਰੇਂਜ ਅਫਸਰ ਨਾਲ ਕੋਈ ਹੋਰ ਰੰਜਿਸ਼ ਚੱਲ ਰਹੀ ਹੈ ਜਿਸ ਤਹਿਤ ਇਨ੍ਹਾਂ ਨੇ ਆਰਟੀਆਈ ਪਾ ਕੇ ਜਾਂਚ ਲਗਵਾਈ ਹੈ ਪ੍ਰੰਤੂ ਇਹ ਕੰਮ ਬਿਲਕੁਲ  ਸਹੀ ਹੋਇਆ ਹੈ ਇਸ ‘ਚ ਕਿਤੇ ਵੀ ਕੋਈ ਹੇਰਾਫੇਰੀ ਹੋਣ ਦੀ ਗੁੰਜਾਇਸ਼ ਨਹੀਂ ਹੈ

ਸ਼ਿਕਾਇਤਕਰਤਾ ਕਿਸਾਨ ਸੁਖਵਿੰਦਰ ਗਰੇਵਾਲ, ਜਗਰੂਪ ਸਿੰਘ ਰਾਮਗੜ੍ਹ, ਸੰਤੋਖ ਸਿੰਘ  ਟਲੇਵਾਲ, ਗੁਰਪ੍ਰੀਤ ਸਿੰਘ ਦੀਪਗੜ੍ਹ ਨੇ ਕਿਹਾ ਕਿ ਅਸੀਂ ਜਾਂਚ ਮੁਕੰਮਲ ਕਰਵਾਵਾਂਗੇ ਜੋ ਵੀ ਦੋਸ਼ੀ ਹੋਇਆ ਉਸ ਨੂੰ ਉਸ ਦੇ ਕੀਤੇ ਗਲਤ ਕੰਮਾਂ ਦੀ ਸਜ਼ਾ ਦਿਵਾ ਕੇ ਹੀ ਦਮ ਲਵਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.