ਮੈਂ ਕਿੱਧਰੇ ਵੀ ਤੁਰਦਾ ਹਾਂ

0
584
Wherever

Wherever I go | ਮੈਂ ਕਿੱਧਰੇ ਵੀ ਤੁਰਦਾ ਹਾਂ

ਮੈਂ ਕਿੱਧਰੇ ਵੀ ਤੁਰਦਾ ਹਾਂ ਮੇਰੀ ਕਵਿਤਾ ਤੁਰਦੀ ਨਾਲ,
ਮੇਰਾ ਥੱਕੇ-ਟੁੱਟੇ ਦਾ ਇਹ ਪੁੱਛਦੀ ਰਹਿੰਦੀ ਹਾਲ।

ਮੈਨੂੰ ਕਹਿੰਦੀ ਵੇ ਮਜ਼ਦੂਰਾ ਫ਼ੇਰ ਵੀ ਭੁੱਖਾ ਰਹਿਨੈ,
ਅੱਤ ਗਰਮੀ ਵਿੱਚ ਕੰਮ ਕਰਦੇ ਤੇਰੇ ਨਾਲ ਨਿਆਣੇ ਬਾਲ।

Wherever

ਤੇਰੀ ਕੀਤੀ ਕਿਰਤ ਦੀ ਪੂਰੀ ਨਈਂ ਮਿਲਦੀ ਮਜ਼ਦੂਰੀ,
ਵਿੱਚ ਏਸ਼ੀਆ ਰਹਿਣ ਵਾਲੇ ਕੀ ਸਮਝਣ ਤੇਰਾ ਹਾਲ।

ਕਵਿਤਾ ਨੇ ਮੇਰਾ ਪੂੰਝ ਪਸੀਨਾ ਸਿਰ ਉੱਤੇ ਹੱਥ ਰੱਖਿਆ,
ਕਹਿੰਦੀ ਤੈਨੂੰ ਹੱਕ ਵੇ ਮਿਲਣੈ ਸਦਾ ਸੰਘਰਸ਼ਾਂ ਨਾਲ।

ਮੇਰੇ ਵਿੱਚ ਪਰੋਦੇ ਕਹਿੰਦੀ ਦਰਦ ਜਿੰਨਾ ਵੀ ਤੇਰਾ,
ਹੋ ਸਕਦੈ ਤੇਰੇ ਦਿਲ ਦਾ ਕਹਿੰਦੀ ਹੋਜੇ ਹੌਲਾ ਭਾਰ।

ਸੱਚ ਦੱਸਾਂ ਤਾਂ ਕਵਿਤਾ ਮੇਰੀ ਮਾਂ ਵਰਗੀ ਹੀ ਲੱਗੇ,
ਜੀਹਦੇ ਨਾ ਮੈਂ ਕਰ ਲੈਂਦਾ ਹਾਂ ਕਦੇ ਜਵਾਬ-ਸਵਾਲ।

ਹਰ ਵੇਲੇ ਹੀ ਹੁੰਦੀ ਮੇਰੇ ਦੁੱਖ-ਸੁਖ ਦੇ ਵਿੱਚ ਸਾਂਝੀ,
ਜਸਵੀਰ ਫ਼ੀਰਿਆ ਕਵਿਤਾ ਦਾ ਹੈ ਘੇਰਾ ਬੜਾ ਵਿਸ਼ਾਲ।
ਜਸਵੀਰ ਫ਼ੀਰਾ, ਸੂਰਘੁਰੀ, ਫ਼ਰੀਦਕੋਟ
ਮੋ. 84373-68027

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.